EXODUS
ਕੂਚ
ਭੂਮਿਕਾ
ਕੂਚ ਸ਼ਬਦ ਦਾ ਅਰਥ “ਜਾਣਾ” ਜਾਂ “ਕਿਸੇ ਸਥਾਨ ਦੇ ਲਈ ਚੱਲਣਾ” ਹੈ । ਇਹ ਇਸਰਾਏਲ ਦੇ ਇਤਿਹਾਸ ਦੀ ਪ੍ਰਮੱਖ ਘਟਨਾ ਨੂੰ ਦਰਸਾਉਂਦਾ ਹੈ, ਜਿਸ ਦਾ ਵਰਣਨ ਇਸ ਪੁਸਤਕ ਦੇ ਵਿੱਚ ਮਿਲਦਾ ਹੈ - ਅਰਥਾਤ ਇਸਰਾਏਲ ਦਾ ਮਿਸਰ ਦੀ ਗ਼ੁਲਾਮੀ ਦੇ ਵਿੱਚੋਂ ਨਿੱਕਲਣਾ । ਇਸ ਪੁਸਤਕ ਦੇ ਤਿੰਨ ਮੁੱਖ ਭਾਗ ਹਨ: (1) ਇਸਰਾਏਲੀਆਂ ਦਾ ਗ਼ੁਲਾਮੀ ਵਿੱਚੋਂ ਛੁਟਕਾਰਾ ਪਾਉਣਾਂ ਅਤੇ ਸੀਨਈ ਪਰਬਤ ਤੱਕ ਯਾਤਰਾ ਕਰਨਾ । (2) ਸੀਨਈ ਪਰਬਤ ਉੱਤੇ ਪਰਮੇਸ਼ੁਰ ਦਾ ਆਪਣੇ ਲੋਕਾਂ ਦੇ ਨਾਲ ਨੇਮ ਬੰਨਣਾ, ਜਿਸ ਦੇ ਦੁਆਰਾ ਉਨ੍ਹਾਂ ਨੂੰ ਜੀਵਨ ਬਿਤਾਉਣ ਦੇ ਲਈ ਨੈਤਿਕ, ਸਮਾਜਿਕ ਅਤੇ ਧਾਰਮਿਕ ਨਿਯਮ ਪ੍ਰਾਪਤ ਹੋਏ । (3) ਇਸਰਾਏਲੀਆਂ ਦੇ ਲਈ ਅਰਾਧਨਾ ਕਰਨ ਦੇ ਸਥਾਨ ਨੂੰ ਠਹਿਰਾਉਣਾ ਅਤੇ ਜਾਜਕਾਂ ਅਤੇ ਪਰਮੇਸ਼ੁਰ ਦੀ ਅਰਾਧਨਾ ਦੇ ਸੰਬੰਧੀ ਨਿਯਮਾਂ ਨੂੰ ਪ੍ਰਾਪਤ ਕਰਨਾ ।
ਮੁੱਖ ਰੂਪ ਵਿੱਚ ਇਸ ਪੁਸਤਕ ਵਿੱਚ ਇਹ ਵਰਣਨ ਕੀਤਾ ਗਿਆ ਹੈ ਕਿ ਪਰਮੇਸ਼ੁਰ ਨੇ ਕੀ ਕੀਤਾ, ਜਿਵੇਂ ਕਿ ਉਸ ਨੇ ਆਪਣੇ ਲੋਕਾਂ ਨੂੰ ਗ਼ੁਲਾਮੀ ਦੇ ਵਿੱਚੋਂ ਛੁਡਾਇਆ ਅਤੇ ਭਵਿੱਖ ਦੀ ਆਸ ਦੇ ਲਈ ਇੱਕ ਜਾਤੀ ਦੇ ਰੂਪ ਵਿੱਚ ਉਨ੍ਹਾਂ ਨੂੰ ਇਕੱਠਾ ਕੀਤਾ ।
ਇਸ ਪੁਸਤਕ ਦਾ ਮੁੱਖ ਮਨੁੱਖ ਪਾਤਰ ਮੂਸਾ ਹੈ, ਜਿਸ ਨੂੰ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਮਿਸਰ ਦੇ ਵਿੱਚੋਂ ਕੱਢਣ ਦੇ ਲਈ ਚੁਣਿਆ ਸੀ । ਇਸ ਪੁਸਤਕ ਦਾ ਪ੍ਰਸਿੱਧ ਭਾਗ ਵੀਹਵੇਂ ਆਧਿਆਏ ਵਿੱਚ ਦਿੱਤੀ ਗਈ ਦਸ ਆਗਿਆਵਾਂ ਦੀ ਸੂਚੀ ਹੈ ।
ਰੂਪ-ਰੇਖਾ:
ਇਸਰਾਏਲੀਆਂ ਦਾ ਮਿਸਰ ਵਿੱਚੋਂ ਨਿੱਕਲਣਾ 1:1 - 15:21
ਮਿਸਰ ਵਿੱਚ ਗ਼ੁਲਾਮ 1:1 - 22
ਮੂਸਾ ਦਾ ਜਨਮ ਅਤੇ ਸ਼ੁਰੂਆਤ ਦਾ ਜੀਵਨ 2:1 - 4:31
ਮੂਸਾ ਅਤੇ ਹਾਰੂਨ ਮਿਸਰ ਦੇ ਰਾਜੇ ਦੇ ਸਾਹਮਣੇ 5:1 - 11:10
ਪਸਾਹ ਅਤੇ ਮਿਸਰ ਵਿੱਚੋਂ ਨਿੱਕਲਣਾ 12:1 - 15:21
ਲਾਲ ਸਮੁੰਦਰ ਤੋਂ ਸੀਨਈ ਪਰਬਤ ਤੱਕ 15:22 - 18:27
ਬਿਵਸਥਾ ਅਤੇ ਨੇਮ 19:1 - 24:18
ਮਿਲਾਪ ਵਾਲਾ ਤੰਬੂ ਅਤੇ ਅਰਾਧਨਾ ਦੇ ਨਿਰਦੇਸ਼ 25:1 - 40:38